ਲੋਕਾਂ ਦੇ ਦੁੱਖ ਸੁੱਖ ਦੇ ਸਾਥੀ ਉਮੀਦਵਾਰਾਂ ਨੰੂ ਵੋਟ ਪਾਉ : ਉਦੇਵੀਰ ਢਿੱਲੋਂ
ਕਾਂਗਰਸ ਪਾਰਟੀ ਦੇ ਤਿੰਨ ਉਮੀਦਵਾਰਾਂ ਦੇ ਦਫ਼ਤਰਾਂ ਦਾ ਕੀਤਾ ਉਦਘਾਟਨ
ਡੇਰਾਬੱਸੀ,
ਜਿਹੜੇ ਉਮੀਦਵਾਰਾਂ ਕੋਲ ਵਾਰਡ ਵਾਸੀਆਂ ਨੰੂ ਮਿਲਣ ਦਾ ਸਮਾਂ ਨਹੀ ਉਨਾਂ ਦਾ ਬਾਈਕਾਟ ਕੀਤਾ ਜਾਵੇ ਅਤੇ ਉਨਾਂ ਉਮੀਦਵਾਰਾਂ ਨੰੂ ਵੋਟ ਪਾਉ ਜਿਹੜੇ ਹਰ ਵੇਲੇ ਤੁਹਾਡੇ ਦੁੱਖ ਸੁੱਖ ਵਿੱਚ ਸਾਥੀ ਬਣਦੇ ਹਨ । ਇਨਾਂ ਗੱਲਾਂ ਪ੍ਰਗਟਾਵਾ ਪੰਜਾਬ ਯੂਥ ਕਾਂਗਰਸ ਦੇ ਜਰਨਲ ਸਕੱਤਰ ਉਦੇਵੀਰ ਢਿੱਲੋ ਨੇ ਨਗਰ ਕੌਸਲ ਡੇਰਾਬੱਸੀ ਦੇ ਵੱਖ ਵੱਖ ਵਾਰਡਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਚੋਣ ਦਫ਼ਤਰਾਂ ਦਾ ਉਦਘਾਟਨ ਕਰਨ ਵੇਲੇ ਕੀਤਾ । ਢਿੱਲੋਂ ਨੇ ਸ਼ੁਕਰਵਾਰ ਨੰੂ ਵਾਰਡ ਨੰ: 12 ਵਿੱਚ ਬਲਾਕ ਕਾਂਗਰਸ ਪ੍ਰਧਾਨ ਲੱਕੀ ਸੈਣੀ , ਵਾਰਡ ਨੰ: 10 ਸਾਬਕਾ ਕੌਸਲਰ ਜਸਪ੍ਰੀਤ ਲੱਕੀ ਅਤੇ ਵਾਰਡ ਨੰ; 16 ਹਰਵਿੰਦਰ ਪਟਵਾਰੀ ਦੇ ਦਫ਼ਤਰਾਂ ਦਾ ਉਦਘਾਟਨ ਕੀਤਾ ।
ਢਿੱਲੋਂ ਨੇ ਇਨਾਂ ਸਮਾਗਮਾਂ ਵਿੱਚ ਬੋਲਦਿਆਂ ਕਿਹਾ ਕਿ ਨਗਰ ਕੋਸਲ ਚੋਣਾਂ ਵਿੱਚ ਉਨਾਂ ਉਮੀਦਵਾਰਾਂ ਨੰੂ ਵੋਟ ਦਿਉ ਜਿਹੜੇ ਆਪਣਾ ਕੰਮਕਾਰ ਛੱਡ ਲੋਕ ਸੇਵਾ ਵਿੱਚ ਲੱਗੇ ਹੋਏ ਹਨ । ਉਨਾਂ ਅਕਾਲੀ ਭਾਜਾਪਾ ਦੇ ਸਾਬਕਾ ਕੋਸਲਰਾਂ ਤੇ ਦੋਸ਼ ਲਗਾਉਦਿਆਂ ਕਿਹਾ ਕਿ ਉਹ ਪਿੱਛਲੇ ਪੰਜਾ ਸਾਲਾ ਦਾ ਰਿਪੋਰਟ ਕਾਰਡ ਲੋਕਾਂ ਨੰੂ ਦੱਸਣ । ਹਲਕਾ ਵਿਧਾਇਕ ਸਮੇਂ ਦੀ ਸਰਕਾਰ ਵਿੱਚ ਕੁਰਸੀ ਦਾ ਨਿੱਘ ਮਾਣਦਾ ਰਿਹਾ । ਉਨਾਂ ਹਲਕਾ ਦਾ ਵਿਕਾਸ ਕਰਨ ਦੀ ਬਾਜਾਏ ਆਪਣਾ ਵਿਕਾਸ ਕੀਤਾ । ਢਿੱਲੋਂ ਨੇ 14 ਫਰਵਰੀ ਨੰੂ ਪੰਜੇ ਦੇ ਨਿਸਾਨ ਤੇ ਵੋਟ ਪਾਕੇ ਕਾਂਗਰਸੀ ਉਮੀਦਵਾਰਾਂ ਨੰੂ ਜਿਤਾਉਣ ਦੀ ਅਪੀਲ ਕੀਤੀ , ਤਾਂ ਜੋ ਨਗਰ ਕੌਸਲ ਅਤੇ ਸੂਬਾ ਸਰਕਾਰ ਮਿਲਕੇ ਡੇਰਾਬੱਸੀ ਦਾ ਵਿਕਾਸ ਕਰ ਸਕਣ ।

