ਕੋਵਿਡ ਵੈਕਸੀਨੇਸ਼ਨ ਲਈ ਸੀਨੀਅਰ ਸਿਟੀਜ਼ਨਜ਼ ਲਈ ਮੁਫ਼ਤ ਟੈਕਸੀ ਦੀ ਸਹੂਲਤ
ਜਿ਼ਲ੍ਹਾ ਟ੍ਰੈਫਿਕ ਪੁਲੀਸ ਦਾ ਉਪਰਾਲਾ
ਐਸ ਏ ਐਸ ਨਗਰ, 05 ਮਈ
ਕੋਵਿਡ ਵੈਕਸੀਨੇਸ਼ਨ ਸਬੰਧੀ ਜਿ਼ਲ੍ਹਾ ਪੁਲੀਸ ਵੱਲੋਂ ਸੀਨੀਅਰ ਸਿਟੀਜ਼ਨਜ਼ ਲਈ ਮੁਫ਼ਤ ਟੈਕਸੀ ਸੇਵਾ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਸੀਨੀਅਰ ਸਿਟੀਜ਼ਨਜ਼ ਨੂੰ ਵੈਕਸੀਨੇਸ਼ਨ ਕਰਵਾਉਣ ਸਬੰਧੀ ਕੋਈ ਦਿੱਕਤ ਨਾ ਆਵੇ। ਇਹ ਜਾਣਕਾਰੀ ਦਿੰਦਿਆਂ ਜਿ਼ਲ੍ਹਾ ਪੁਲੀਸ ਐਸ ਪੀ ਟ੍ਰੈਫਿਕ ਗੁਰਜੋਤ ਕਲੇਰ ਨੇ ਦੱਸਿਆ ਕਿ ਇਸ ਸੇਵਾ ਤਹਿਤ ਟੈਕਸੀ ਸੀਨੀਅਰ ਸਿਟੀਜ਼ਨਜ਼ ਨੂੰ ਘਰਾਂ ਤੋਂ ਵੈਕਸੀਨੇਸ਼ਨ ਵਾਲੀ ਥਾਂ ਲੈ ਕੇ ਜਾਵੇਗੀ ਤੇ ਵਾਪਸ ਘਰ ਛੱਡੇਗੀ।

