ਹਰਬਿੰਦਰ ਪਾਲ ਸਿੰਘ ਅਤੇ ਗੁਲਜ਼ਾਰ ਸਿੰਘ ਦੇ ਦਿਹਾਂਤ ’ਤੇ ਡਾ. ਬੀ.ਆਰ. ਅੰਬੇਡਕਰ ਸੁਸਾਇਟੀ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ
ਡੇਰਾਬੱਸੀ, -ਡਾ. ਬੀ.ਆਰ. ਅੰਬੇਡਕਰ ਐਜੂਕੇਸ਼ਨਲ ਸੁਸਾਇਟੀ ਡੇਰਾਬੱਸੀ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂਨ ਵੱਲੋਂ ਸੁਸਾਇਟੀ ਮੈਂਬਰ ਹਰਬਿੰਦਰ ਪਾਲ ਸਿੰਘ ਅਤੇ ਗੁਲਜ਼ਾਰ ਸਿੰਘ ਲਹਿਲੀ ਦੇ ਕੋਰੋਨਾ ਕਾਰਨ ਹੋਏ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਦੋਵੇਂ ਸੁਸਾਇਟੀ ਦੇ ਮੋਢੀ ਮੈਂਬਰ ਸਨ। ਹਰਬਿੰਦਰ ਪਾਲ ਸਿੰਘ ਸੁਸਾਇਟੀ ਦੇ ਸਾਬਕਾ ਸੰਯੁਕਤ ਸਕੱਤਰ ਅਤੇ ਗੁਲਜ਼ਾਰ ਸਿੰਘ ਲਹਿਲੀ ਸਾਬਕਾ ਖ਼ਜ਼ਾਨਚੀ ਸਨ। ਇਸ ਦੌਰਾਨ ਉਕਤ ਦੋਵੇਂ ਸਵਰਗੀ ਸਖ਼ਸ਼ੀਅਤਾਂ ਨੂੰ ਸੁਸਾਇਟੀ ਵੱਲੋਂ ਇਲਾਕੇ ਦੇ ਮਿਹਨਤੀ ਅਧਿਆਪਕਾਂ, ਟਾਪਰ ਵਿਦਿਆਰਥੀਆਂ ਅਤੇ ਨਾਮੀਂ ਖਿਡਾਰੀਆਂ ਨੂੰ ਸਨਮਾਨਿਤ ਕਰਨ ਸਮੇਂ ਪਾਏ ਵਿਸ਼ੇਸ਼ ਯੋਗਦਾਨ ਨੂੰ ਵੀ ਯਾਦ ਕੀਤਾ ਗਿਆ।
ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਭਾਗ ਸਿੰਘ, ਮੀਤ ਪ੍ਰਧਾਨ ਭਾਗ ਸਿੰਘ ਘੋੜੇਵਾਲ, ਸਕੱਤਰ ਕਰਮ ਸਿੰਘ ਸੰਯੁਕਤ ਸਕੱਤਰ ਗੁਰਜਿੰਦਰ ਸਿੰਘ ਬੜਾਨਾ, ਪ੍ਰੈੱਸ ਸਕੱਤਰ ਪ੍ਰੋ. ਰਵਿੰਦਰ ਸਿੰਘ, ਖ਼ਜਾਨਚੀ ਸੁਰਜੀਤ ਕੁਮਾਰ ਸਮੇਤ ਸੁਸਾਇਟੀ ਮੈਂਬਰ ਮਾਸਟਰ ਜਗਦੀਸ਼ ਸਿੰਘ, ਸੁੱਚਾ ਸਿੰਘ, ਫ਼ਕੀਰ ਸਿੰਘ, ਅਜੈਬ ਸਿੰਘ, ਸਤਿਗੁਰ ਸਿੰਘ, ਜਗੀਰ ਸਿੰਘ, ਐਡਵੋਕੇਟ ਜਸਬੀਰ ਸਿੰਘ ਚੌਹਾਨ, ਐਡਵੋਕੇਟ ਅਨਮੋਲ ਸਿੰਘ ਨੇ ਇਸ ਮੌਕੇ ਦੋਵੇਂ ਸਵਰਗੀ ਸਖ਼ਸ਼ੀਅਤਾਂ ਦੇ ਸਦੀਵੀ ਵਿਛੋੜੇ ਤੇ ਉਨਾਂ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਹਾਰਦਿਕ ਸੰਵੇਦਨਾ ਸਾਂਝੀ ਕੀਤੀ ਗਈ।
