ਸੀਨੀਅਰ ਕਾਂਗਰਸੀ ਆਗੂ ਜਗਦੀਸ ਰਾਣਾ ਸਾਥੀਆਂ ਸਮੇਤ ਅਕਾਲੀ ਦਲ ਵਿਚ ਸ਼ਾਮਲ

 ਸੀਨੀਅਰ ਕਾਂਗਰਸੀ ਆਗੂ ਜਗਦੀਸ ਰਾਣਾ ਸਾਥੀਆਂ ਸਮੇਤ ਅਕਾਲੀ ਦਲ ਵਿਚ ਸ਼ਾਮਲ


ਲਾਲੜੂ, 26 ਜਨਵਰੀ : ਡੇਰਾਬਸੀ ਹਲਕੇ ਵਿਚ ਕਾਂਗਰਸ ਪਾਰਟੀ ਨੰੂ ਉਦੋਂ ਜੋਰਦਾਰ ਝਟਕਾ ਲੱਗਾ ਜਦੋਂ ਪਿੰਡ ਲਾਲੜੂ ਤੋਂ ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਰਾਣਾ ਆਪਣੇ ਸਾਥੀਆਂ ਸਮੇਤ ਸ਼ੋ੍ਰਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਸ ਮੌਕੇ ਡੇਰਾਬਸੀ ਹਲਕੇ ਤੋਂ ਉਮੀਦਵਾਰ ਸ੍ਰੀ ਐਨ ਕੇ ਸ਼ਰਮਾ ਨੇ ਉਹਨਾਂ ਨੰੂ ਪਾਰਟੀ ਵਿਚ ਜੀ ਆਇਆਂ ਕਿਹਾ ਅਤੇ ਪੂਰਾ ਮਾਣ ਸਨਮਾਨ ਦੇਣ ਦਾ ਭਰੋਸਾ ਦੁਆਇਆ।
ਇਸ ਮੌਕੇ ਜਗਦੀਸ਼ ਰਾਣਾ ਨੇ ਕਿਹਾ ਕਿ ਡੇਰਾਬਸੀ ਹਲਕੇ ਵਿਚੋਂ ਕਾਂਗਰਸ ਦਾ ਮੁਕੰਮਲ ਸਫਾਇਆ ਹੋ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਚਾਪਲੂਸਾਂ ਨੂੰ ਚੋਧਰ ਦੇਣ ਕਾਰਨ ਸਾਧਾਰਣ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੇ ਮਨਾਂ ਨੰੂ ਵੱਡੀ ਠੇਸ ਪਹੁੰਚੀ ਹੈ। ਇਸ ਮੌਕੇ ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਡੇਰਾਬਸੀ ਹਲਕੇ ਦੇ ਲੋਕ ਸ਼ੋ੍ਰਮਣੀ ਅਕਾਲੀ ਦਲ ਨਾਲ ਵੱਡੀ ਪੱਧਰ ’ਤੇ ਜੁੜ ਰਹੇ ਹਨ ਜੋ ਇਸ ਗੱਲ ’ਤੇ ਮੋਹਰ ਹੈ ਕਿ ਲੋਕਾਂ ਨੇ ਹਲਕੇ ਵਿਚ ਕਰਵਾਏ ਵਿਕਾਸ ਕਾਰਜਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਦੀ ਭੂਮਿਕਾ ਨੰੂ ਸਮਝ ਲਿਆ ਹੈ। ਇਸ ਮੌਕੇ ਅਕਾਲੀ ਦਲ `ਚ ਸ਼ਾਮਲ ਹੋਣ ਵਾਲਿਆਂ `ਚ ਬਿੰਦਰ ਕੌਰ ਸਾਬਕਾ ਪੰਚ, ਅਸ਼ੋਕ ਰਾਣਾ, ਨੀਟੂ ਰਾਣਾ, ਤੇਜਪਾਲ ਰਾਣਾ, ਨਿਖਲ ਰਾਣਾ, ਸ਼ੇਖਰ ਰਾਣਾ, ਚਿਰਾਗ ਛਾਬੜਾ, ਜੰਗੀ ਨੰਬਰਦਾਰ,ਨਵਲ, ਰਾਜਬੀਰ ਰਾਣਾ, ਪ੍ਰਿਥੀ ਗਿਰੀ, ਬਰਿੰਦਰ ਯਾਦਵ, ਸੰਜੀਵ ਮਗਰਾ, ਵਿਕਰਮ, ਰੂਪਾ ਸੈਣੀ, ਮੋਹਣ ਸੈਣੀ,ਪ੍ਰਕਾਸ਼ ਸੈਣੀ, ਮੁੰਨਾ, ਜਗਜੀਤ ਸਿੰਘ, ਡਾਕਟਰ ਕਾਜੀਲਾਲ, ਪ੍ਰਦੀਪ ਰਾਣਾ, ਪ੍ਰਤਾਪ ਸਿੰਘ ਫੌਜੀ, ਪ੍ਰਦੀਪ ਕੁਮਾਰ ਰਾਣਾ, ਡਿੰਪਲ ਰਾਣਾ ਸਮੇਤ ਹੋਰਨਾਂ ਵਿਧਾਇਕ ਸ਼ਰਮਾ ਨੇ ਭਰੋਸਾ ਦਿਵਾਇਆ ਕਿ ਅਕਾਲੀ ਬਸਪਾ ਸਰਕਾਰ ਬਣਨ `ਤੇ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ `ਤੇ ਹੱਲ ਕੀਤਾ ਜਾਵੇਗਾ। ਇਸ ਮੌਕੇਜਸਪਾਲ ਸਿੰਘ ਸਰਪੰਚ ਜੀਰਕਪੁਰ, ਚਰਨਜੀਤ ਸਿੰਘ ਟਿਵਾਣਾ, ਮਨਜੀਤ ਸਿੰਘ ਮਲਕਪੁਰ ਪ੍ਰਧਾਨ ਯੂਥ ਅਕਾਲੀ ਦਲ ਮੋਹਾਲੀ, ਜਗਜੀਤ ਸਿੰਘ ਚੌਂਦਹੇੜੀ, ਐਡਵੋਕੇਟ ਮਨਪ੍ਰੀਤ ਸਿੰਘ ਭੱਟੀ, ਇੰਦਰਜੀਤ ਸ਼ਰਮਾ, ਰੂਪ ਸਿੰਘ ਰਾਣਾ ਸਮੇਤ ਹੋਰ ਆਗੂ ਹਾਜ਼ਰ ਸਨ।

एक टिप्पणी भेजें

और नया पुराने