ਐਨ ਕੇ ਸ਼ਰਮਾ ਦੀ ਜਿੱਤ ਪੱਕੀ- ਬਬੀਤਾ ਸ਼ਰਮਾ

 ਐਨ ਕੇ ਸ਼ਰਮਾ ਦੀ ਜਿੱਤ ਪੱਕੀ- ਬਬੀਤਾ ਸ਼ਰਮਾ


ਡੇਰਾਬੱਸੀ,  3 ਫਰਵਰੀ - ਵਿਧਾਨਸਭਾ ਚੋਣਾਂ ਵਿੱਚ ਡੇਰਾਬੱਸੀ ਹਲਕੇ ਤੋਂ ਐਨ ਕੇ ਸ਼ਰਮਾ ਦੀ ਜਿੱਤ ਪੱਕੀ ਹੈ। ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਦਾ ਸੁਪੜਾ ਸਾਫ਼ ਹੋਣ ਦਾ ਐਲਾਨ ਹੋਣਾ ਬਾਕੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡੇਰਾਬੱਸੀ ਹਲਕੇ ਤੋ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਐਨ ਕੇ ਸ਼ਰਮਾ ਦੀ ਧਰਮਪਤਨੀ ਬਬੀਤਾ ਸ਼ਰਮਾ ਨੇ ਡੇਰਾਬੱਸੀ ਵਿਖੇ ਆਪਣੇ ਪਤੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਕੀਤਾ। 

ਬਬੀਤਾ ਸ਼ਰਮਾ ਨੇ ਕਿਹਾ ਕਿ ਜਿਸ ਹਿਸਾਬ ਨਾਲ ਕਾਂਗਰਸੀ ਆਗੂ ਅਤੇ ਵਰਕਰ ਪਾਰਟੀ ਛੱਡ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ, ਉਸਨੂੰ ਵੇਖ ਕੇ ਜਾਪਦਾ ਹੈ ਕਿ ਵੋਟਾਂ ਤੱਕ ਕਾਂਗਰਸ ਪਾਰਟੀ ਖਾਲੀ ਹੋ ਜਾਵੇਗੀ। ਕਾਂਗਰਸੀ ਆਗੂਆਂ ਵਲੋਂ ਲੋਕਾਂ ਨਾਲ ਕੀਤੀ ਧੱਕੇਸ਼ਾਹੀ, ਝੂਠੇ ਪਰਚੇ ਦਰਜ ਕਰਵਾਉਣਾ ਅਤੇ ਵਿਕਾਸ ਦੇ ਨਾਂਅ ਤੇ ਲੋਕਾਂ ਨੂੰ ਮੁਰਖ ਬਣਾਉਣ ਵਿੱਚ ਲਗੇ ਕਾਂਗਰਸੀਆਂ ਨੂੰ ਹਲਕੇ ਦੇ ਲੋਕ ਸਿਰੇ ਤੋਂ ਨਕਾਰ ਰਹੇ ਹਨ। ਉਨ੍ਹਾਂ ਕਿਹਾ ਕਿ ਐਨ ਕੇ ਸ਼ਰਮਾ ਦੀ ਜਿੱਤ ਪੱਕੀ ਹੈ, ਬਸ ਐਲਾਨ ਹੋਣਾ ਬਾਕੀ ਹੈ। 

ਇਸ ਮੌਕੇ ਉਨ੍ਹਾਂ ਨਾਲ ਮੌਜੂਦ ਅਕਾਲੀ ਆਗੂ ਪੁਸ਼ਪਿੰਦਰ ਕੌਰ ਨੇ ਸ਼ਹਿਰ ਵਾਸੀਆਂ ਨੂੰ ਐਨ ਕੇ ਸ਼ਰਮਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਵਾਉਣ ਦੀ ਅਪੀਲ ਕੀਤੀ।


एक टिप्पणी भेजें

और नया पुराने