ਕਮਲਜੀਤ ਸਿੰਘ ਸੈਣੀ ਵਾਸੀ ਲੋਹਗੜ੍ਹ ਨੂੰ ਸੂਬਾ ਵਾਇਸ ਪ੍ਰਧਾਨ ਚੁਣਿਆ ਪੰਜਾਬ ਰਾਜ ਪੰਚਾਇਤ ਪ੍ਰੀਸ਼ਦ ਦੇ ਵੰਡੇ ਗਏ ਅਹੁਦੇ : ਕੁਲਜੀਤ ਸਿੰਘ ਰੰਧਾਵਾ

 ਕਮਲਜੀਤ ਸਿੰਘ ਸੈਣੀ ਵਾਸੀ ਲੋਹਗੜ੍ਹ ਨੂੰ ਸੂਬਾ ਵਾਇਸ ਪ੍ਰਧਾਨ ਚੁਣਿਆ


ਪੰਜਾਬ ਰਾਜ ਪੰਚਾਇਤ ਪ੍ਰੀਸ਼ਦ ਦੇ ਵੰਡੇ ਗਏ ਅਹੁਦੇ : ਕੁਲਜੀਤ ਸਿੰਘ ਰੰਧਾਵਾ

 ਡੇਰਾਬੱਸੀ ਪੰਜਾਬ ਰਾਜ ਪੰਚਾਇਤ ਪ੍ਰੀਸ਼ਦ ਦੀ ਇਕ ਮੀਟਿੰਗ ਦੌਰਾਨ ਸੂਬਾ ਪ੍ਰਧਾਨ ਕੁਲਜੀਤ ਸਿੰਘ ਰੰਧਾਵਾ ਵੱਲੋਂ ਨਵ ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਜਿਸ ਵਿੱਚ ਕਮਲਜੀਤ ਸਿੰਘ ਸੈਣੀ ਵਾਸੀ ਲੋਹਗੜ੍ਹ ਨੂੰ ਸੂਬਾ ਵਾਇਸ ਪ੍ਰਧਾਨ ਪੰਜਾਬ,ਮਨਪ੍ਰੀਤ ਸਿੰਘ ਗੋਲਡੀ ਨੂੰ ਜਿਲ੍ਹਾ ਉੱਪ ਪ੍ਰਧਾਨ ਅਤੇ ਅਮਰਿੰਦਰ ਸਿੰਘ ਨੂੰ ਜਿਲ੍ਹਾ ਸਕਤੱਰ ਐੱਸਏਐੱਸ ਨਗਰ ਚੁਣਿਆ ਗਿਆ।ਪੰਜਾਬ ਰਾਜ ਪੰਚਾੲਿਤ ਪ੍ਰੀਸ਼ਦ ਵੱਲੋਂ ਨਵੀਂ ਜਿੰਮੇਵਾਰੀਆਂ ਮਿਲਣ ਤੇ ਖੁਸੀ ਵਿਅਕਤ ਕਰਦਿਆਂ ਕਮਲਜੀਤ ਸਿੰਘ ਸੈਣੀ ਨੇ ਕਿਹਾ ਕਿ ਨਵੇਂ ਅਹੁਦੇ ਮਿਲਣ ਨਾਲ ਜਿੰਮੇਵਾਰੀ ਵਿੱਚ ਵਾਧਾ ਹੋਇਆ ਹੈ।ਰਾਜਨੀਤੀ ਤੋਂ ਪਰੇ ਇਸ ਮਿਸ਼ਨ ਦੇ ਸੂਬਾ ਪ੍ਰਧਾਨ ਕੁਲਜੀਤ ਸਿੰਘ ਰੰਧਾਵਾ ਨੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਆਪਣੇ ਅਧਿਕਾਰਾਂ ਲਈ ਸੰਘਰਸ਼ ਕਰ ਰਹੀਆਂ ਪੰਚਾਇਤਾਂ ਨੂੰ ਯੋਗ ਤੇ ਸੂਝਵਾਨ ਆਗੂਆਂ ਦੁਆਰਾ ਬਣਦੇ ਅਧਿਕਾਰ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।ਸੰਵਿਧਾਨ ਦੀ 73ਵੀ ਸੋਧ ਮੁਤਾਬਿਕ ਦੇਸ਼ ਦੀ ਪੰਚਾਇਤਾਂ ਨੂੰ ਸਮੇਂ ਦੀ ਸਰਕਾਰ ਵਲੋਂ 26 ਅਧਿਕਾਰ ਦੇਣ ਦਾ ਫੈਸਲਾ ਲਿਆ ਗਿਆ ਸੀ। ਲੇਕਿਨ ਰਾਜ ਪੱਧਰੀ ਸਰਕਾਰਾਂ ਦੀ ਦਖਲ ਅੰਦਾਜੀ ਕਾਰਨ ਪਿੰਡਾਂ ਦੀ ਪੰਚਾਇਤਾਂ ਨੂੰ ਕੇਵਲ 4-5 ਅਧਿਕਾਰ ਹੀ ਦਿੱਤੇ ਗਏ ਹਨ,ਜਿਸ ਨਾਲ ਪਿੰਡ ਵਿਕਾਸ ਪੱਖੋਂ ਪਛੜ ਗਏ ਹਨ। ਇਸ ਮੌਕੇ ਪੰਜਾਬ ਰਾਜ ਪੰਚਾੲਿਤ ਪ੍ਰੀਸ਼ਦ ਦੇ ਸੂਬਾ ਜਨਰਲ ਸਕੱਤਰ ਅਜੈ ਕੁਮਾਰ, ਜਿਲ੍ਹਾ ਪ੍ਰਧਾਨ ਜੋਰਾਵਰ ਸਿੰਘ, ਜਿਲ੍ਹਾ ਉੱਪ ਪ੍ਰਧਾਨ ਮਨਵੀਰ ਸਿੰਘ,ਜਿਲ੍ਹਾ ਜਰਨਲ ਸਕੱਤਰ ਭੁਪਿੰਦਰ ਸਿੰਘ,ਜਿਲ੍ਹਾ ਬਲਾਕ ਪ੍ਰਧਾਨ ਡੇਰਾਬਸੀ ਬਲਜੀਤ ਸਿੰਘ,ਜਿਲ੍ਹਾ ਬਲਾਕ ਪ੍ਰਧਾਨ ਜੀਰਕਪੁਰ ਬਿਕਰਮਜੀਤ ਸਿੰਘ,ਜਿਲ੍ਹਾ ਬਲਾਕ ਪ੍ਰਧਾਨ ਲਾਲੜੂ ਕੇਸਰ ਸਿੰਘ, ਜਿਲ੍ਹਾ ਬਲਾਕ ਪ੍ਰਧਾਨ ਹੰਡੇਸਰਾ ਵਿਕਰਮ ਸਿੰਘ ਪਹਿਲਵਾਨ ਅਤੇ ਬਹੁਤ ਸਾਰੇ ਲੋਕ ਹਾਜ਼ਿਰ ਸਨ।

एक टिप्पणी भेजें

और नया पुराने