72 ਦਿਨਾਂ ਵਿਚ ਪਹਿਲੀ ਵਾਰ ਡੇਰਾਬੱਸੀ ਤੋਂ ਕੋਈ ਪਾਜੇਟਿਵ ਮਰੀਜ ਨਹੀਂ ਆਇਆ ਸਾਹਮਣੇ II ਜਿਲੇ ਵਿਚ ਅੱਜ 67 ਕੋਰੋਨਾ ਮਰੀਜ਼ ਸਿਹਤਯਾਬ ਹੋਏ

 72 ਦਿਨਾਂ ਵਿਚ ਪਹਿਲੀ ਵਾਰ ਡੇਰਾਬੱਸੀ ਤੋਂ ਕੋਈ ਪਾਜੇਟਿਵ ਮਰੀਜ ਨਹੀਂ ਆਇਆ ਸਾਹਮਣੇ II ਜਿਲੇ ਵਿਚ ਅੱਜ 67 ਕੋਰੋਨਾ ਮਰੀਜ਼ ਸਿਹਤਯਾਬ ਹੋਏ 


ਕੋਵਿਡ ਦੇ 3 ਮਰੀਜਾਂ ਦੀ ਹੋਈ ਮੌਤ

ਐਸ.ਏ.ਐਸ ਨਗਰ, 14 ਜੂਨ
ਜ਼ਿਲ੍ਹੇ ਵਿੱਚ ਹੁਣ ਤੱਕ ਕੋਵਿਡ -19 ਦੇ ਪਾਜੇਟਿਵ ਕੁਲ ਕੇਸ 67823 ਮਿਲੇ ਹਨ ਜਿਨ੍ਹਾਂ ਵਿੱਚੋਂ 66044 ਮਰੀਜ਼ ਠੀਕ ਹੋ ਗਏ ਅਤੇ 754 ਕੇਸ ਐਕਟੀਵ ਹਨ । ਜਦਕਿ 1025 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ।
               ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਕੋਵਿਡ ਸਬੰਧੀ ਤਾਜਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹੇ ਵਿੱਚ ਅੱਜ ਕੋਵਿਡ-19 ਦੇ 67 ਮਰੀਜ਼ ਠੀਕ ਹੋਏ ਹਨ ਅਤੇ 35 ਨਵੇਂ ਪਾਜੇਟਿਵ ਕੇਸ ਸਾਹਮਣੇ ਆਏ ਹਨ ਅਤੇ ਕੋਵਿਡ ਦੇ 3 ਮਰੀਜਾਂ ਦੀ ਮੌਤ ਹੋਈ । 
                      ਉਨ੍ਹਾਂ ਦੱਸਿਆ ਕਿ ਅੱਜ ਸ਼ਨਾਖਤ ਹੋਏ ਨਵੇਂ ਪਾਜੇਟਿਵ ਕੇਸਾਂ ਵਿਚ ਢਕੌਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 6 ਕੇਸ, ਲਾਲੜੂ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 1 ਕੇਸ, ਬੂਥਗੜ੍ਹ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 2 ਕੇਸ , ਖਰੜ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 4 ਕੇਸ , ਬਨੂੰੜ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 3 ਕੇਸ, ਮੋਹਾਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 19 ਕੇਸ ਸ਼ਾਮਲ ਹਨ।
Derabassi-0
Dhakoli-6
Lalru-1
Boothgarh-2
Gharuan-0
Kharar-4
Kurali-0
Banur- 3
Mohali-19

Total Positive Count - 67823
Total Cured - 66044
Total Active - 754
Total Deaths – 1025

एक टिप्पणी भेजें

और नया पुराने