ਸੀਨੀਅਰ ਕਾਂਗਰਸੀ ਆਗੂ ਸੰਜੀਵ ਕੁਮਾਰ ਬੌਬੀ ਅਕਾਲੀ ਦਲ ’ਚ ਸ਼ਾਮਲ

 ਢਿੱਲੋਂ ਨਾਲ ਕੋਈ ਕਾਂਗਰਸੀ ਵਰਕਰ ਚੱਲਣ ਨੂੰ ਤਿਆਰ ਨਹੀਂ: ਸਰਮਾ


ਕੰਮ ਕਰਨ ਵਾਲੇ ਨੂੰ ਕਾਰਗੁਜ਼ਾਰੀ ਦੱਸਣ ਦੀ ਲੋੜ ਨਹੀਂ

ਸੀਨੀਅਰ ਕਾਂਗਰਸੀ ਆਗੂ ਸੰਜੀਵ ਕੁਮਾਰ ਬੌਬੀ ਅਕਾਲੀ ਦਲ ’ਚ ਸ਼ਾਮਲ

ਡੇਰਾਬੱਸੀ, ਡੇਰਾਬੱਸੀ ਦੇ ਨਾਲ ਲਗਦੇ ਪਿੰਡ ਮੁਬਾਰਿਕਪੁਰ ਮੀਰ ਪੁਰ ਵਿਚ ਕਾਂਗਰਸ ਪਾਰਟੀ ਨੂੰ ਉਦੋਂ ਵੱਡਾ ਝਟਕਾ ਲੱਗਿਆ ਜਦੋਂ ਇਸ ਪਿੰਡ ਦੇ ਸਭ ਤੋ ਪੁਰਾਣੇ ਕਾਂਗਰਸੀ ਪਰਿਵਾਰ ਦੇ ਮੈਂਬਰ ਸੰਜੀਵ ਕੁਮਾਰ ਬੌਬੀ ਆਪਣੇ ਸੈਂਕੜੇ ਸਾਥੀਆਂ ਸਮੇਤ ਸ਼ੋ੍ਰਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਸ ਮੌਕੇ ਸੰਜੀਵ ਕੁਮਾਰ ਬੌਬੀ ਨੇ ਦੱਸਿਆ ਕਿ ਉਨਾਂ ਦੇ ਪਰਿਵਾਰ ਨੇ ਅੱਜ ਤੱਕ ਕਾਂਗਰਸ ਪਾਰਟੀ ਤੋਂ ਬਿਨਾਂ ਕਿਸੇ ਹੋਰ ਪਾਰਟੀ ਦਾ ਸਾਥ ਨਹੀਂ ਦਿੱਤਾ ਸੀ ਪਰ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਾਂਗਰਸ ਪਾਰਟੀ ਵਿਚ ਕਿਸੇ ਵਰਕਰ ਦੀ ਪੰਜ ਪੈਸੇ ਦੀ ਵੀ ਇੱਜ਼ਤ ਨਹੀਂ ਹੈ। ਉਨਾਂ ਕਿਹਾ ਕਾਂਗਰਸੀ ਉਮੀਦਵਾਰ ਦੀਪਇੰਦਰ ਢਿੱਲੋਂ ਵਰਕਰਾਂ ਦਾ ਸ਼ੋਸ਼ਣ ਕਰਦਾ ਹੈ। ਕੌਸਲ ਚੋਣਾਂ ਖੜੇ ਉਮੀਦਵਾਰਾਂ ਤੋਂ ਢਿੱਲੋਂ ਨੇ ਹਲਫੀਆਂ ਅਤੇ ਖਾਲੀ ਚੈਕ ਲਏ ਸੀ ਕਿ ਉਹ ਜਿਸਨੂੰ ਕੌਸਲ ਪ੍ਰਧਾਨ ਬਣਾਉਣਗੇ ਉਹ ਉਸ ’ਤੇ ਰਜਾਮੰਦ ਹੋਣਗੇ। ਉਨਾਂ ਐਨ.ਕੇ.ਸ਼ਰਮਾ ਨੂੰ ਭਰੋਸਾ ਦਿਵਾਇਆ ਕਿ ਉਹ ਮੁਬਾਰਿਕਪੁਰ ਮੀਰ ਪੁਰ ਤੋਂ ਉਨਾਂ ਵੱਡੀ ਲੀਡ ਨਾਲ ਜਿਤਾਉਣਗੇ।


ਇਸ ਮੌਕੇ ਐਨ.ਕੇ.ਸ਼ਰਮਾ ਨੇ ਕਿਹਾ ਕਿ ਹਲਕਾ ਡੇਰਾਬੱਸੀ ਅੰਦਰ ਕਾਂਗਰਸ ਪਾਰਟੀ ਦੀ ਹਾਲਤ ਇੰਨੀ ਮਾੜੀ ਹੋ ਚੁੱਕੀ ਹੈ ਕਿ ਕਾਂਗਰਸ ਦੇ ਉਮੀਦਵਾਰ ਦੀਪਇੰਦਰ ਢਿੱਲੋਂ ਨਾਲ ਕੋਈ ਕਾਂਗਰਸੀ ਵਰਕਰ ਪ੍ਰਚਾਰ ਕਰਨ ਲਈ ਤਿਆਰ ਨਹੀਂ ਹੈ। ਉਨਾਂ ਕਿਹਾ ਜਿਹੜੇ ਵਰਕਰ ਨਾਲ ਚੱਲ ਵੀ ਰਹੇ ਹਨ ਉਹ ਦਿਲੋਂ ਨਹੀਂ ਮਜ਼ਬੂਰੀ ਵੱਸ ਹੀ ਚੱਲ ਰਹੇ ਹਨ। ਉਨਾਂ ਕਿਹਾ ਜਦੋਂ ਦੀਪਇੰਦਰ ਢਿੱਲੋਂ ਕਾਂਗਰਸ ਪਾਰਟੀ ਨੂੰ ਛੱਡ ਗਿਆ ਸੀ ਤਾਂ ਉਦੋਂ ਜਸਪਾਲ ਸਿੰਘ ਸਰਪੰਚ, ਚਰਨਜੀਤ ਸਿੰਘ ਟਿਵਾਣਾ  ਅਤੇ ਇਸ ਪਰਿਵਾਰ ਨੇ ਕਾਂਗਰਸ ਨੂੰ ਖੜਾ ਕੀਤਾ ਸੀ ਪਰ ਦੀਪਇੰਦਰ ਢਿੱਲੋਂ ਦੀ ਘਟੀਆ ਰਾਜਨੀਤੀ ਕਾਰਨ ਅੱਜ ਇਹ ਦਿੱਗਜ ਆਗੂ ਪਾਰਟੀ ਛੱਡਣ ਲਈ ਮਜ਼ਬੂਰ ਹੋਏ। ਇਸ ਮੋਕੇ ਉਨਾਂ ਸਾਬਕਾ ਕੌਸਲਰ ਰਾਣੀ, ਸ੍ਰੀਮਤੀ ਆਸ਼ੂ, ਚੰਚਲ, ਮੁਮਤਾਜ, ਰਿੰਕੂ ਵਾਲੀਆ, ਆਸ਼ੁਰਾਣੀ, ਊਸ਼ਾਰਾਮ ਸਾਬਕਾ ਪੰਚ, ਬੰਦੂ ਖੱਟੀ, ਨਿਹਾਲ ਰਾਣਾ, ਨੰਦੂ  ਰਾਣਾ, ਅਮਿਤ ਸਾਬਕਾ ਪੰਚ, ਆਕਾਸ਼, ਦੀਪਕ, ਵਿਜੇ ਆਨੰਦ, ਸਤਪਾਲ ਸ਼ਰਮਾ ਸਮੇਤ ਹੋਰਨਾਂ ਵਰਕਰਾਂ ਦਾ ਸ੍ਰੋਮਣੀ ਅਕਾਲੀ ਦਲ ਵਿਚ ਸਵਾਗਤ ਕੀਤਾ।

ਉਨਾਂ ਕਿਹਾ ਫੋਕੀ ਬਿਆਨਬਾਜ਼ੀ ਕਰਨ ਵਾਲੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਲੀਡਰ ਗੱਲਾਂ ਨਾਲ ਲੋਕਾਂ ਦਾ ਢਿੱਡ ਭਰਨ ’ਤੇ ਲੱਗੇ ਹੋਏ ਹਨ। ਉਨਾਂ ਕਿਹਾ ਕੰਮ ਕਰਨ ਵਾਲੇ ਨੂੰ ਆਪਣੀ ਕਾਰਗੁਜ਼ਾਰੀ ਦੱਸਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਉਸ ਦੁਆਰਾ ਕਰਵਾਏ ਸਾਰੇ ਕੰਮ ਲੋਕਾਂ ਦੇ ਸਾਹਮਣੇ ਹੁੰਦੇ ਹਨ। ਡੇਰਾਬੱਸੀ ਹਲਕੇ ਦਾ ਅਸਲੀ ਵਿਕਾਸ ਸ੍ਰੋਮਣੀ ਅਕਾਲੀ ਦਲ ਦੇ ਰਾਜ ਵਿਚ ਹੀ ਹੋਇਆ ਹੈ ਜਦਕਿ ਕਾਂਗਰਸ ਨੇ ਆਪਣੇ ਰਾਜ ਦੌਰਾਨ ਇਸ ਹਲਕੇ ਵਿਚ ਇਕ ਇੱਟ ਨਹੀਂ ਲਾਈ। ਉਨਾਂ ਕਿਹਾ ਇਸ ਇਸ ਮੌਕੇ ਜਸਪਾਲ ਸਿੰਘ ਸਰਪੰਚ ਜੀਰਕਪੁਰ, �ਿਸ਼ਨਪਾਲ ਸ਼ਰਮਾ,  ਚਰਨਜੀਤ ਸਿੰਘ ਟਿਵਾਣਾ, ਜਥੇਦਾਰ ਰਜਿੰਦਰ ਸਿੰਘ ਈਸਾਪੁਰ, ਗੁਰਇਕਬਾਲ ਸਿੰਘ ਪੂਨੀਆ, ਸੁਰੇਸ਼ ਸ਼ਾਰਦਾ, ਟੋਨੀ ਰਾਣਾ, ਕੋਸਲਰ ਮਨਜੀਤ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ। 


एक टिप्पणी भेजें

और नया पुराने