ਵਪਾਰੀ ਭਾਈਚਾਰੇ ਵੱਲੋਂ ਐਨ.ਕੇ.ਸ਼ਰਮਾ ਨੂੰ ਸਮਰਥਨ ਦਾ ਐਲਾਨ ਵਪਾਰੀ ਵਰਗ ਦੀਆਂ

 ਵਪਾਰੀ ਭਾਈਚਾਰੇ ਵੱਲੋਂ ਐਨ.ਕੇ.ਸ਼ਰਮਾ ਨੂੰ ਸਮਰਥਨ ਦਾ ਐਲਾਨ

ਵਪਾਰੀ ਵਰਗ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਕਰਾਂਗੇ ਹੱਲ: ਐਨ.ਕੇ.ਸ਼ਰਮਾ



ਅੱਜ ਜੀਰਕਪੁਰ ਦੇ ਬਲਟਾਣਾ ਖੇਤਰ ਵਿਚ ਰੱਖੀ ਗਈ ਇਕ ਮੀਟਿੰਗ ਦੌਰਾਨ ਅਕਾਲੀ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਐਨ.ਕੇ.ਸ਼ਰਮਾ ਦੀ ਚੋਣ ਮੁੰਹਿਮ ਉਦੋਂ ਭਾਰੀ ਬਲ ਮਿਲਿਆ ਜਦੋਂ ਸਮੂਹ ਦੁਕਾਨਦਾਰਾਂ ਐਨ.ਕੇ.ਸ਼ਰਮਾ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਐਨ.ਕੇ.ਸ਼ਰਮਾ ਨੇ ਸਮੂਹ ਦੁਕਾਨਦਾਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਬਸਪਾ ਗਠਜੋੜ ਦੀ ਸਰਕਾਰ ਬਣਨ ’ਤੇ ਵਪਾਰੀ ਵਰਗ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਦੁਕਾਨਦਾਰਾਂ ਨੇ ਐਨ.ਕੇ.ਸ਼ਰਮਾ ਨਾਲ ਉਨਾਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ। ਇਸ ਮੌਕੇ ਸ਼ਰਮਾ ਨੇ ਸ੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲੇ ਸਾਰੇ ਦੁਕਾਨਦਾਰਾਂ ਨੂੰ ਭਰੋਸਾ ਦਿਵਾਇਆ ਕਿ ਵਪਾਰੀ ਵਰਗ ਦੀਆਂ ਸਮੱਸਿਆਵਾਂ ਦੇ ਹੱਲ ਲਈ ਠੋਸ ਉਪਰਾਲੇ ਕੀਤੇ ਜਾਣਗੇ।ਉਨਾਂ ਕਿਹਾ ਕਿ ਵਿਓਪਾਰ ਵਿੰਗ ਨੂੰ ਮਜ਼ਬੂਤ ਕਰਨ ਲਈ ਛੋਟੇ ਦੁਕਾਨਦਾਰਾਂ ਦੀ ਸ਼ਮੁੂਲੀਅਤ ਕੀਤੀ ਜਾਵੇਗੀ ਅਤੇ ਇਸ ਵਿੰਗ ਦਾ ਹੋਰ ਵਿਸਥਾਰ ਕੀਤਾ ਜਾਵੇਗਾ ਤਾਂ ਜੋ ਹਰ ਵਰਗ ਦੇ ਵਿਓਪਾਰੀਆਂ ਦੀ ਇਸ ਵਿੰਗ ਵਿੱਚ ਸਮੂਲੀਅਤ ਹੋ ਸਕੇ। ਉਨਾਂ ਕਿਹਾ ਗਠਜੋੜ ਵੱਲੋਂ ਨਵੇਂ ਚੋਣ ਮਨੋਰਥ ਪੱਤਰ ਵਿਚ ਵਪਾਰੀ ਵਰਗ ਦੀਆਂ ਸਹੂਲਤਾਂ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇਗਾ ਹੈ। ਇਸ ਮੌਕੇ ਅਕਾਲੀ ਆਗੂ ਸ੍ਰੀਮਤੀ ਮਨੀਸ਼ਾ ਮਲਿਕ, ਮਲਕੀਤ ਸਿੰਘ ਬਲਟਾਣਾ, ਸੁਨੀਲ ਅਗਰਵਾਲ ਸਮੇਤ ਹੋਰ ਆਗੂ ਹਾਜ਼ਰ ਸਨ। 



एक टिप्पणी भेजें

और नया पुराने