ਟੋਨੀ ਭਗਤ ਸਾਥੀਆਂ ਸਮੇਤ ਅਕਾਲੀ ਦਲ ’ਚ ਸ਼ਾਮਲ

 ਟੋਨੀ ਭਗਤ ਸਾਥੀਆਂ ਸਮੇਤ ਅਕਾਲੀ ਦਲ ’ਚ ਸ਼ਾਮਲ


ਲਾਲੜੁ,-ਸੂਬੇ ਦੇ ਲੋਕਾਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਨਕਾਰ ਦਿੱਤਾ ਹੈ ਅਤੇ ਅਕਾਲੀ-ਬਸਪਾ ਗਠਜੋੜ ਨੂੰ ਮੁੜ ਸੇਵਾ ਸੌਂਪਣ ਦਾ ਫੈਸਲਾ ਕਰ ਲਿਆ ਹੈ ਇਨਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਡੇਰਾਬੱਸੀ ਤੋਂ ਪਾਰਟੀ ਦੇ ਉਮੀਦਵਾਰ ਐਨ.ਕੇ.ਸ਼ਰਮਾ ਨੇ ਲਾਲੜੁ ਵਿਖੇ ਕਾਂਗਰਸੀ ਆਗੂ ਟੋਨੀ ਭਗਤ ਹਰਵਿੰਦਰ ਸਿੰਘ ਬੀਰਾ, ਭਾਜਪਾ ਤੋ. ਅਮਰੀਕ ਸਿੰਘ, ਜਗਦੀਸ਼ ਨਿਰਮਲ ਭਗਤ, ਬਬਲੀ ਜੈਲਦਾਰ  ਅਤੇ ਸਾਥੀਆਂ ਨੂੰ ਸ੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਕਰਦਿਆਂ ਕੀਤਾ। ਉਨਾਂ ਕਿਹਾ ਕਾਂਗਰਸ ਪਾਰਟੀ ਨੇ ਹਮੇਸ਼ਾ ਫੁੱਟ ਪਾਓ ’ਤੇ ਰਾਜ ਕਰੋ ਦੀ ਨੀਤੀ ਅਪਣਾਈ ਹੈ। ਇਸ ਪਾਰਟੀ ਨੇ ਭਿ੍ਰਸ਼ਟਾਚਾਰ ਮਹਿੰਗਾਈ ਅਤੇ ਬੇਰੁਜ਼ਗਾਰੀ ਨੂੰ ਵਧਾ ਕੇ ਗਰੀਬਾਂ ਦੀ ਖੂਨੀ ਪਸੀਨੇ ਦੀ ਕਮਾਈ ’ਤੇ ਮੌਜਾ ਲੁੱਟੀਆਂ ਹਨ। ਪਰ ਹੁਣ ਲੋਕਾਂ ਨੂੰ ਇਸ ਪਾਰਟੀ ਦੇ ਮਾੜੇ ਮਨਸੂਬਿਆਂ ਬਾਰੇ ਭਲੀਭਾਂਤ ਪਤਾ ਲੱਗ ਚੁੱਕਾ ਹੈ ਇਸ ਲਈ  ਚੋਣਾਂ ਵਿਚ  ਕਾਂਗਰਸ ਦਾ ਪੰਜਾਬ ਵਿਚੋਂ ਹਮੇਸ਼ਾ ਲਈ ਭੋਗ ਪੈ ਜਾਵੇਗਾ। ਆਪ ਪਾਰਟੀ ’ਤੇ ਤੰਜ ਕਸਦਿਆਂ ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਹੁਣ ਸਾਫ ਸੁਥਰੇ ਅਕਸ ਵਾਲੇ ਲੋਕ ਛੱਡਦੇ ਜਾ ਰਹੇ ਹਨ ਕਿਉਂਕਿ ਉਹ ਦੇਸ਼ ਨੂੰ ਲੁੱਟਣ ਵਾਲੇ ਭਿ੍ਰਸ਼ਟਾਚਾਰੀਆਂ ਦੇ ਨਾਂਅ ਨਾਲ ਆਪਣਾ ਨਾਂਅ ਜੁੜਨ ਤੋਂ ਵੀ ਡਰਦੇ ਹਨ। ਉਨਾਂ ਕਿਹਾ ਸੂਬੇ ਲੋਕ ਪੰਜਾਬ ਦੀਆਂ ਇਨਾਂ ਦੋਖੀ ਪਾਰਟੀਆਂ ਨੂੰ ਕਰਾਰੀ ਹਾਰ ਦੇਣਗੇ ਅਤੇ ਚੋਣਾਂ ’ਚ ਵਿਰੋਧੀਆਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ। ਇਸ ਮੌਕੇ ਟੋਨੀ ਭਗਤ ਅਤੇ ਸਾਥੀਆਂ ਨੇ ਭਰੋਸਾ ਦਿਵਾਇਆ ਕਿ ਉਹ ਐਨ.ਕੇ.ਸ਼ਰਮਾ ਦੇ ਹੱਕ ਵਿਚ ਜੋਰਦਾਰ ਚੋਣ ਪ੍ਰਚਾਰ ਕਰਨਗੇ।
ਇਸ ਮੌਕੇ ਮਨਜੀਤ ਸਿੰਘ ਮਲਕਪੁਰ, ਬੁੱਲੂ ਸਿੰਘ ਰਾਣਾ, ਜਗਜੀਤ ਸਿੰਘ ਚੌਂਦਹੇੜੀ, ਇੰਦਰਜੀਤ ਸ਼ਰਮਾ, ਨਰਿੰਦਰ ਘੋਲੂਮਾਜਰਾ, ਰਾਜੇਸ਼ ਰਾਣਾ, ਹਰਦਮ ਜਾਸਤਨਾ, ਮਨਵਿੰਦਰ ਸਿੰਘ ਟੋਨੀ ਰਾਣਾ, ਐਡਵੋਕੇਟ ਮਨਪ੍ਰੀਤ ਸਿੰਘ ਭੱਟੀ ਸਮੇਤਸਮੇਤ ਹੋਰ ਆਗੂ ਹਾਜ਼ਰ ਸਨ।

एक टिप्पणी भेजें

और नया पुराने