ਆਪ ਦੇ ਹੱਕ ਵਿੱਚ ਨਿਤਰੀ ਮਹਿਲਾ ਸ਼ਕਤੀ:ਕੁਲਜੀਤ ਸਿੰਘ ਰੰਧਾਵਾ
ਪੰਜਾਬ ਮੌਡਰਨ ਕੰਪਲੈਕਸ ਜੀਰਕਪੁਰ ਵਿਖੇ ਆਮ ਆਦਮੀ ਪਾਰਟੀ ਹਲਕਾ ਡੇਰਾਬਸੀ ਉਮੀਦਵਾਰ ਕੁਲਜੀਤ ਸਿੰਘ ਰੰਧਾਵਾ ਦੇ ਹੱਕ ਵਿੱਚ ਮਹਿਲਾ ਵਿੰਗ ਨੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ।ਜਿਸ ਵਿੱਚ ਸਨੇਹ ਲਤਾ,ਰੇਨੂੰ ਰਾਣੀ,ਕੌਸ਼ਲਿਆ ਅਤੇ ਬੀਬੀ ਸਵਰਨਜੀਤ ਕੌਰ ਦੇ ਨਾਲ ਸੈਂਕੜੇ ਮਹਿਲਾਵਾਂ ਨੇ ਕੁਲਜੀਤ ਸਿੰਘ ਰੰਧਾਵਾ ਲਈ ਚੋਣ ਪ੍ਰਚਾਰ ਕੀਤਾ।ਅਰਵਿੰਦ ਕੇਜਰੀਵਾਲ ਵੱਲੋਂ 18 ਸਾਲ ਤੋ ਵੱਧ ਉਮਰ ਦੀ ਔਰਤਾਂ ਨੂੰ ਦਿੱਤੀ ਜਾਣ ਵਾਲੀ 1000 ਰੁ. ਪ੍ਰਤੀ ਮਹੀਨਾ ਗਰੰਟੀ ਨਾਲ ਪੰਜਾਬ ਦੀ ਹਰ ਮਹਿਲਾ ਦਾ ਵਿਸ਼ਵਾਸ ਜਿੱਤਿਆ ਹੈ।ਜਿਸ ਕਾਰਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਪ੍ਰਚਾਰ ਵਿਚ ਮਹਿਲਾਵਾਂ ਮਹੱਤਵਪੂਰਨ ਭੂਮਿਕਾ ਨਿਭਾਅ ਰਹੀਆਂ ਹਨ।ਰਿਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਦੇ ਲੋਕ ਲੁਭਾਊ ਵਾਦਿਆਂ ਤੋਂ ਆਮ ਜਨਤਾ ਨੇ ਮੂੰਹ ਫੇਰ ਲਿਆ ਹੈ।ਜਿਸ ਨਾਲ ਪੰਜਾਬ ਦੇ ਹਰ ਵਿਅਕਤੀ ਨੇ ਇਸ ਵਾਰ "ਇੱਕ ਮੌਕਾ ਆਪ ਨੂੰ"ਦੇਣ ਦਾ ਮਨ ਬਣਾ ਲਿਆ ਹੈ। ਕੁਲਜੀਤ ਸਿੰਘ ਰੰਧਾਵਾ ਨੇ ਹਾਜ਼ਰ ਮਹਿਲਾ ਸ਼ਕਤੀ ਨੂੰ "ਨਾਰੀ ਤੂੰ ਨਰਾਇਣੀ" ਕਹਿ ਕੇ ਸਤਿਕਾਰਿਆ।ਉਨ੍ਹਾ ਮਹਿਲਾ ਵਿੰਗ ਵਲੋਂ ਆਪਣੇ ਹੱਕ ਵਿੱਚ ਕਿਤੇ ਜਾ ਰਹੇ ਚੋਣ ਪ੍ਰਚਾਰ ਨੂੰ ਨਮਨ ਕਰਦਿਆਂ ਭਰੋਸਾ ਦਿਵਾਇਆ ਕਿ ਪੰਜਾਬ ਵਿੱਚ *ਆਪ* ਦੀ ਸਰਕਾਰ ਬਣਨ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕੇਜਰੀਵਾਲ ਵਲੋਂ ਦਿੱਤੀ ਗਈ ਹਰ ਗਰੰਟੀ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ। ਇਸ ਮੌਕੇ ਪਾਰਟੀ ਆਗੂਆਂ ਦੀ ਹਾਜ਼ਰੀ ਵਿੱਚ ਮਹਿਲਾ ਵਿੰਗ ਤੋਂ ਦਵਿੰਦਰ ਕੌਰ,ਬਿਨਾ ਰਾਣੀ,ਕਮਲੇਸ਼ ਰਾਣੀ,ਰਵਿੰਦਰ ਕੌਰ,ਸੀਮਾ ਰਾਣਾ ਸਹਿਤ ਸੈਂਕੜੇ ਮਹਿਲਾਵਾਂ ਹਾਜ਼ਰ ਸਨ।