ਜ਼ੀ ਪੰਜਾਬੀ ਨੇ ਕੀਤੀ ਅਨੌਖੇ ਪਰਿਵਾਰਕ ਸ਼ੋ 'ਛੋਟੀ ਜਠਾਣੀ' ਦੀ ਘੋਸ਼ਣਾ
ਚੰਡੀਗੜ੍ਹ, 04 ਮਈ 2021. ਹਰ ਲੰਘੇ ਮਹੀਨੇ ਜ਼ੀ ਪੰਜਾਬੀ ਵੱਖ-ਵੱਖ ਤਰ੍ਹਾਂ ਦੇ ਫਿਕਸ਼ਨ ਅਤੇ ਨਾਨ-ਫਿਕਸ਼ਨ ਸ਼ੋਅ ਨਾਲ ਪੰਜਾਬ ਦਾ ਮਨੋਰੰਜਨ ਕਰਨ ਤੋਂ ਬਾਅਦ ਆਪਣੇ ਨਵੇਂ ਸ਼ੋਅ- 'ਛੋਟੀ ਜਠਾਣੀ' ਦੇ ਨਾਲ ਆਉਣ ਲਈ ਬਿਲਕੁੱਲ ਤਿਆਰ ਹੈ।ਜਿੰਨਾ ਵਿਲੱਖਣ ਇਸਦਾ ਨਾਮ ਵੱਜਦਾ ਹੈ, ਇਹ ਮਨ ਵਿਚ ਸਪੱਸ਼ਟ ਪ੍ਰਸ਼ਨ ਉਠਾਉਂਦਾ ਹੈ ਕਿ ਜਠਾਣੀ ਛੋਟੀ ਕਿਵੇਂ ਹੋ ਸਕਦੀ ਹੈ? ਜਾਂ ਕੀ ਦਰਾਨੀ ਵੱਡੀ ਹੈ? ਜਾਂ ਕੁਝ ਹੋਰ? ਇਸ ਸ਼ੋਅ ਦੇ ਨਾਲ ਜ਼ੀ ਪੰਜਾਬੀ ਦਰਾਨੀ-ਜਠਾਣੀ ਰਿਸ਼ਤੇ ਦੀ ਇਕ ਅਨੌਖੀ ਕਹਾਣੀ ਲੈ ਕੇ ਆਇਆ ਹੈ ਜੋ ਦਰਸ਼ਕਾਂ ਦਾ ਖੂਬ ਮਨੋਰੰਜਨ ਕਰੇਗਾ।ਇਹ ਇਕ ਕਹਾਣੀ ਹੈ ਜੋ ਪਰਿਵਾਰ ਦੇ ਹਰੇਕ ਮੈਂਬਰ ਦਾ ਮਨੋਰੰਜਨ ਕਰੇਗੀ। 'ਛੋਟੀ ਜਠਾਣੀ' ਦਾ ਪ੍ਰੀਮੀਅਰ 31 ਮਈ, 2021 ਨੂੰ ਹੋਵੇਗਾ ਅਤੇ ਹਰ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 7:30 ਵਜੇ ਪ੍ਰਸਾਰਿਤ ਹੋਵੇਗਾ।
ਸ਼ੋਅ ਵਿਚ ਜ਼ੀ ਪਰਿਵਾਰ ਦੇ ਕੁਝ ਚਿਹਰੇ ਦਿਖਾਈ ਦੇਣਗੇ, ਜਿਨ੍ਹਾਂ ਵਿਚ ਗੁਰਜੀਤ ਸਿੰਘ ਚੰਨੀ, ਮਨਦੀਪ ਕੌਰ ਵੀ ਸ਼ਾਮਲ ਹਨ, ਸੀਰਤ ਕਪੂਰ ਇਸ ਸ਼ੋਅ ਨਾਲ ਜ਼ੀ ਪਰਿਵਾਰ ਦਾ ਨਵਾਂ ਚਿਹਰਾ ਬਣਨ ਜਾ ਰਹੀ ਹੈ।ਰੋਮਾਂਟਿਕ ਕਹਾਣੀਆਂ ਤੋਂ ਲੈ ਕੇ ਪਰਿਵਾਰਕ ਨਾਟਕ ਤੱਕ ਜ਼ੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਲਈ ਬੇਹਤਰੀਨ ਕੰਟੇਟ ਲੈ ਕੇ ਆਉਂਦਾ ਰਿਹਾ ਹੈ।
ਹੁਣ ਛੋਟੀ ਜਠਾਣੀ ਸਾਡੇ ਸਮਾਜ ਦੇ ਇਸ ਵਿਲੱਖਣ ਪੱਖ ਨੂੰ ਦਰਸ਼ਕਾਂ ਸਾਹਮਣੇ ਲੈਕੇ ਆਉਣ ਦੀ ਇਕ ਕੋਸ਼ਿਸ਼ ਹੈ।ਜ਼ੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਚ ਕਦੇ ਕੋਈ ਕਸਰ ਬਾਕੀ ਨਹੀਂ ਛੱਡਦਾ। “ਛੋਟੀ ਜਠਾਣੀ” ਨਾਲ ਜ਼ੀ ਪੰਜਾਬੀ ਇਕ ਵਾਰ ਫਿਰ ਮਨੋਰੰਜਨ ਦੀ ਜਗ੍ਹਾ ਨੂੰ ਮੁੜ ਪ੍ਰਭਾਸ਼ਿਤ ਕਰਨ ਲਈ ਤਿਆਰ ਹੈ।

Tags:
Zee punjabi