SINGER AMAR D ਦਾ ਸੋਲੋ ਟਰੈਕ ਕਾਰਨਾਮੇ ਜਲਦ ਹੀ ਰਿਲੀਜ ਹੋਣ ਜਾ ਰਿਹਾ ਹੈ।
ਬੁਲੰਦ ਆਵਾਜ ਦੇ ਮਾਲਿਕ ਸਿੰਗਰ ਅਮਰ ਡੀ ਦਾ ਨਵਾਂ ਗੀਤ ਕਾਰਨਾਮੇ ਜਲਦ ਹੀ ਮਾਰਕੀਟ ਵਿਚ ਆ ਰਿਹਾ ਹੈ। ਕੁਝ ਹੀ ਦਿਨ ਪਹਿਲਾਂ ਊਨਾ ਦਾ ਗੀਤ ਹਕੂਮਤ ਗੀਤ ਰਿਲੀਜ ਹੋਇਆ ਸੀ। ਜਿਸ ਨੇ ਮਾਰਕੀਟ ਵਿਚ ਧੂਮਾਂ ਪਾ ਦਿਤੀਆਂ ਸੀ। ਗੀਤ ਨੂੰ youtube ਤੇ ਵੀ ਕਈ ਮਿਲੀਅਨ ਵਿਯੂ ਮਿਲੇ ਸੀ। ਉਸ ਗੀਤ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਜਲਦ ਹੀ ਅਮਰ ਡੀ ਆਪਣਾ ਨਵਾਂ ਗੀਤ ਕਾਰਨਾਮੇ ਲੈ ਕੇ ਆ ਰਹੇ ਹਨ। ਅਮਰ ਡੀ ਦੇ ਪਹਿਲਾ ਮਾਰਕੀਟ ਵਿਚ ਚਾਲ ਰਹੇ ਗੀਤ `ਸੁਪਨਾ `ਪਿੱਤਲ ਦਾ ਰਾਉਂਡ ਜਿਸ ਵਿਚ ਗੁਰਲੇਜ਼ ਅਖ਼ਤਰ ਨੇ ਨਾਲ ਆਪਣੀ ਅਵਾਜ ਦਿੱਤੀ ਸੀ। ਇਸੇ ਤਰਾਂ ਇਕ ਹੋਰ ਗੀਤ `ਨਾਂ ਤੇਰਾ `ਜੋ ਕਿ ਪਿਛਲੇ ਮਹੀਨੇ ਹੀ ਮਾਰਕੀਟ ਵਿਚ ਆਇਆ ਸੀ ਨੂੰ ਵੀ ਭਰਵਾਂ ਹੁੰਗਾਰਾ ਮਿਲਿਆ ਸੀ।
ਜੇ ਗੱਲ ਕਰੀਏ ਇਸ ਨਵੇਂ ਗੀਤ ਕਾਰਨਾਮੇ ਬਾਰੇ ਤਾਂ ਇਸ ਦੇ ਗੀਤਕਾਰ Sherry Bnaga ਹਨ। ਸੰਗੀਤ ਦਿੱਤਾ ਹੈ R GURU ਨੇ। FEATURING ALYSHA CHETTY ਨੇ। ਗੀਤ ਦਾ ਵੀਡੀਓ TRUE ROOTS ਦਾ ਹੈ। ਡਾਇਰੈਕਟਰ HARRY CHAHAL ਹਨ। ਗੀਤ ਦੇ ਵੀਡੀਓ ਨੂੰ ਬਣਾਉਣ ਵਿਚ ਐਡੀਟਰ ਦਾ ਬਹੁਤ ਵੱਡਾ ਰੋਲ ਹੁੰਦਾ ਹੈ। GURI BHANGHU ਨੇ ਇਸ ਗੀਤ ਨੂੰ ਐਡਿਟ ਕੀਤਾ ਹੈ। ਇਸ ਪ੍ਰੋਜੈਕਟ ਦਾ ਪੋਸਟਰ ਨੂੰ ਡਿਜ਼ਾਈਨ ਕੀਤਾ ਹੈ PERFECT ROUTE DESIGNZ ਨੇ।ਗੀਤ ਦੀ ਡਿਜਿਟਲ ਪ੍ਰੋਮੋਸ਼ਨ ਕਰ ਰਹੇ ਨੇ CREATIVE MOUDGIL . ਉਮੀਦ ਹੈ ਅਮਰ ਡੀ ਦੇ ਫੈਨਜ਼ ਨੂੰ ਇਕ ਹੋਰ ਵਧੀਆ ਗੀਤ ਸੁਣਨ ਅਤੇ ਦੇਖਣ ਨੂੰ ਮਿਲੇਗਾ।
ਟੀਮ The filmwala.com ਵਲੋਂ ਹਾਰਦਿਕ ਸ਼ੁਭ ਕਾਮਨਾਵਾਂ।
Tags:
AMAR D