ਡੀਏਵੀ ਸੀਨੀਅਰ ਸੈਕੰਡਰੀ ਸਕੂਲ 'ਚ ਧੂਮਧਾਮ ਨਾਲ ਮਨਾਇਆ ਲੋਹੜੀ ਦਾ ਤਿਉਹਾਰ
ਡੇਰਾਬੱਸੀ,
ਸਥਾਨਕ ਸ਼੍ਰੀਮਤੀ ਐੱਨ. ਐੱਨ. ਮੋਹਨ ਡੀ਼.ਏ.ਵੀ ਸੀਨੀਅਰ ਸੈਕੈਂਡਰੀ ਸਕੂਲ ਡੇਰਾਬੱਸੀ ਵਿਖੇ ਲੋਹੜੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਜਿੱਥੇ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਵਿੱਚ ਪਹਿਲੀ ਤੋਂ ਦਸਵੀਂ ਦੇ ਵਿਦਿਆਰਥੀਆਂ ਨੂੰ 14 ਜਨਵਰੀ ਤੱਕ ਛੁੱਟੀਆਂ ਕੀਤੀਆਂ ਗਈਆਂ ਹਨ ਜਿਸ ਕਾਰਨ ਵਿਦਿਆਰਥੀਆਂ ਦੀਆਂ ਆਨਲਾਈਨ ਕਲਾਸਾਂ ਅਧਿਆਪਕਾਂ ਵੱਲੋਂ ਲਈਆਂ ਜਾ ਰਹੀਆਂ ਹਨ l ਪਰ ਤਿਉਹਾਰ ਸਾਡਾ ਵਿਰਸਾ ਤੇ ਸੱਭਿਆਚਾਰ ਹੁੰਦੇ ਹਨ ਇਸ ਦੇ ਮੱਦੇ ਨਜ਼ਰ ਗਿਆਰਵੀਂ ਅਤੇ ਬਾਰਵੀਂ ਜਮਾਤਾਂ ਦੁਆਰਾ ਸਕੂਲ ਦੇ ਵਿੱਚ ਲੋਹੜੀ ਦਾ ਤਿਉਹਾਰ ਬੜੇ ਉਤਸਾਹ ਦੇ ਨਾਲ ਮਨਾਇਆ ਗਿਆ। ਸਕੂਲ ਪ੍ਰਿੰਸੀਪਲ ਪ੍ਰੀਤਮ ਦਾਸ ਸ਼ਰਮਾ ਵੱਲੋਂ ਅਧਿਆਪਕਾਂ ਵਿਦਿਆਰਥੀਆਂ ਨਾਲ ਮਿਲ ਕੇ ਲੋਹੜੀ ਬਾਲ ਕੇ ਲੋਹੜੀ ਦੇ ਤਿਉਹਾਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਸਾਰੇ ਵਿਦਿਆਰਥੀ ਤੇ ਵਿਦਿਆਰਥਣਾਂ ਵੱਲੋਂ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਝਾਕੀਆਂ ਪੇਸ਼ ਕੀਤੀਆਂ ਗਈਆਂl
ਪ੍ਰਿੰਸੀਪਲ ਵੱਲੋਂ ਸਾਰਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਨਵਾਂ ਸਾਲ ਸਾਰਿਆਂ ਦੇ ਲਈ ਖੂਬ ਖੁਸ਼ੀਆਂ ਤੇ ਤਰੱਕੀਆਂ ਲੈ ਕੇ ਆਵੇ। ਉੱਥੇ ਲੋਹੜੀ ਦਾ ਤਿਉਹਾਰ ਸਾਨੂੰ ਸਾਰਿਆਂ ਨੂੰ ਬਰਾਬਰਤਾ ਭਾਈਚਾਰੇ ਤੇ ਮੇਲ ਮਿਲਾਪ ਨਾਲ ਰਹਿਣ ਤੇ ਅੱਗੇ ਵਧਣ ਦਾ ਸੁਨੇਹਾ ਦਿੰਦਾ ਹੈ। ਜਿਵੇਂ ਲੋਹੜੀ ਨਾਲ ਜੁੜੀ ਦੰਦ ਕਥਾ ਦੁੱਲਾ ਭੱਟੀ ਗਰੀਬਾਂ ਦਾ ਮਸੀਹਾ ਦੇ ਤੌਰ ਤੇ ਜਾਣਿਆ ਜਾਂਦਾ ਸੀ ਉਸੇ ਤਰ੍ਹਾਂ ਸਾਨੂੰ ਭੇਦ ਭਾਵ ਮਿਟਾ ਕੇ ਹਰ ਲੋੜਵੰਦ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਇੱਕ ਨਿਰੋਏ ਸਮਾਜ ਦੀ ਸਿਰਜਣਾ ਤਾਂ ਹੀ ਹੋ ਸਕਦੀ ਹੈ। ਇਸ ਮੌਕੇ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਦੇ ਵਿੱਚ ਅਧਿਆਪਿਕਾ ਸਾਧਨਾ, ਇੰਦੂ, ਮੀਨਾ, ਊਸ਼ਾ, ਅੰਕਿਤ, ਆਸ਼ੀਮਾ, ਗਗਨ ਅਤੇ ਹਰਵਿੰਦਰ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ।
