ਪੰਜਾਬ
ਦੀ ਨਗਰ ਇਕਾਈ ਦੀਆਂ ਚੋਣਾਂ ਵਿੱਚ ਕੁੱਝ ਦਿਨ ਹੀ ਬਾਕੀ ਰਹਿ ਗਏ ਹਨ। ਜਿਸ ਕਰਕੇ ਹਰ
ਉਮੀਦਵਾਰ ਆਪਣੀ ਜਿੱਤ ਪ੍ਰਾਪਤੀ ਲਈ ਪੂਰੀ ਵਾਹ ਲਗਾ ਰਿਹਾ ਹੈ। ਜੀਰਕਪੁਰ ਵਾਰਡ ਨੰਬਰ 2
ਬਲਟਾਣਾ ਤੋਂ ਆਮ ਆਦਮੀ ਪਾਰਟੀ ਦੇ ਚਿੰਨ ਝਾੜੂ ਤੋਂ ਚੋਣ ਲਡ਼ ਰਹੇ ਅਭਿਸੇਕ ਗੋਇਲ ਦੇ ਚੋਣ
ਪ੍ਰਚਾਰ ਲਈ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸਦੀ ਅਗਵਾਈ ਪੰਜਾਬ ਰਾਜ ਪੰਚਾਇਤ
ਪ੍ਰੀਸ਼ਦ ਪੰਜਾਬ ਦੇ ਪ੍ਰਧਾਨ ਕੁਲਜੀਤ ਸਿੰਘ ਰੰਧਾਵਾ ਨੇ ਕੀਤੀ। ਹਲਕਾ ਡੇਰਾਬਸੀ ਵਿੱਚ
ਵਿਸੇਸ਼ ਮਹੱਤਵ ਰੱਖਣ ਵਾਲਾ ਬਲਟਾਣਾ ਪਾਣੀ ਦੀ ਭਾਰੀ ਕਮੀ,ਬਰਸਾਤੀ ਅਤੇ ਗੰਦੇ ਪਾਣੀ ਦੀ
ਨਿਕਾਸੀ ਨਾ ਹੋਣ ਕਰਕੇ, ਗਲੀਆਂ ਨਾਲੀਆਂ ਤੇ ਗੰਦਗੀ, ਟੁੱਟੀਆਂ ਸੜਕਾਂ ਅਤੇ ਬੁਨਿਆਦੀ
ਸਹੂਲਤਾਂ ਦੀ ਕਮੀ ਨਾਲ ਜੂਝ ਰਿਹਾ ਹੈ। ਸੂਬਾ ਸਰਕਾਰ ਅਤੇ ਅਕਾਲੀ ਦਲ ਦੀ ਲੁੱਟ ਦਾ
ਸ਼ਿਕਾਰ ਹੋਇਆ ਬਲਟਾਣਾ ਤੀਜੇ ਪੱਖ ਦੀ ਹਾਮੀ ਭਰਦਾ ਨਜਰ ਆ ਰਿਹਾ ਹੈ। ਆਮ ਆਦਮੀ ਪਾਰਟੀ ਦੇ
ਆਗੂ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਦੀ ਖੁਦਗਰਜੀ ਭਰੀ
ਨੀਤੀਆਂ ਨੇ ਜੀਰਕਪੁਰ ਖੇਤਰ ਦਾ ਵਿਕਾਸ ਦੀ ਥਾਂ ਵਿਨਾਸ਼ ਕਰਕੇ ਰੱਖ ਦਿੱਤਾ ਹੈ। ਆਮ ਆਦਮੀ
ਪਾਰਟੀ ਦੇ ਆਉਣ ਨਾਲ ਦੋਹਾਂ ਪਾਰਟੀਆਂ ਵਿੱਚ ਖਲਬਲੀ ਮਚ ਗਈ ਹੈ। ਪਾਰਟੀ ਪ੍ਰਤੀ ਖੇਤਰ
ਵਾਸੀਆਂ ਦੇ ਵੱਧ ਰਹੇ ਝੁਕਾਅ ਨਾਲ ਰਿਵਾਇਤੀ ਪਾਰਟੀਆਂ ਦੇ ਹੋਸ਼ ਉੱਡ ਚੁੱਕੇ ਹਨ। ਉਨ੍ਹਾਂ
ਵੋਟਰਾਂ ਨੂੰ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਪਾਰਟੀ
ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਕੇ ਜਿਤਾਉਣ ਦੀ ਅਪੀਲ ਕੀਤੀ।ਇਸ ਮੌਕੇ ਬਲਜੀਤ
ਚੰਦ ਸ਼ਰਮਾ, ਕੇ. ਐੱਸ.ਚੌਹਾਨ,ਰਾਜੀਵ ਸ਼ਰਮਾ,ਅਬਿਦੇਸ਼ ਕੁਮਾਰ,ਸ਼ਾਮ ਲਾਲ ਬੰਸਲ,ਸੁਦੇਸ਼
ਲਤਾ,ਸ਼ੁਸ਼ਾਂਕ,ਸੀਤਾ ਬੰਸਲ,ਇੰਦੂ ਰਾਣੀ ਅਤੇ ਬਹੁਤ ਸਾਰੇ ਵਾਰਡ ਵਾਸੀ ਹਾਜ਼ਰ ਸਨ।
