ਆਸ਼ੂ ਮਹਿੰਦਰੂ ਬਣੇ ਡੇਰਾਬਸੀ ਟਰੱਕ ਯੂਨੀਅਨ ਦੇ ਪ੍ਰਧਾਨ
ਟਰੱਕ ਅਪਰੇਟਰਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ :ਰਣਜੀਤ ਰੈਡੀ
ਡੇਰਾਬਸੀ ,23 ਮਈ
ਬਸੀ ਮੁਬਾਰਕਪੁਰ ਟਰੱਕ ਓਪਰੇਟਰ ਕੋ ਆਪਰੇਟਿਵ ਟਰਾਂਸਪੋਰਟ ਸੋਸਾਇਟੀ ਲਿਮਟਿਡ ਡੇਰਾਬਸੀ ਵਿਚ ਚੋਣਾਂ ਨੂੰ ਲੈ ਕੇ ਇਕ ਮੀਟਿੰਗ ਸੱਦੀ ਗਈ ।ਜਿਸ ਵਿਚ ਸਰਵਸੰਮਤੀ ਨਾਲ ਡੇਰਾਬੱਸੀ ਦੇ ਆਸ਼ੂ ਮਹਿੰਦਰੂ ਨੂੰ ਯੂਨੀਅਨ ਦਾ ਪ੍ਰਧਾਨ ਚੁਣਿਆ ਗਿਆ ।ਇਸ ਮੌਕੇ ਵਿਸ਼ੇਸ਼ ਤੌਰ ਤੇ ਡੇਰਾਬੱਸੀ ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਰੈਡੀ ਹਾਜ਼ਰ ਰਹੇ ।
ਦੱਸਣਯੋਗ ਹੈ ਕਿ ਡੇਰਾਬਸੀ ਟਰੱਕ ਯੂਨੀਅਨ ਵਿੱਚ ਹਜ਼ਾਰਾਂ ਦੀ ਸੰਖਿਆ ਵਿਚ ਟਰੱਕ ਹਨ ।ਪਿਛਲੇ ਚਾਰ ਸਾਲਾਂ ਤੋਂ ਡੇਰਾਬੱਸੀ ਤੋਂ ਚਮਨ ਸੈਣੀ ਨੂੰ ਹਲਕਾ ਇੰਚਾਰਜ ਦੀਪਇੰਦਰ ਢਿੱਲੋਂ ਨੇ ਡੇਰਾਬਸੀ ਯੂਨੀਅਨ ਦਾ ਪ੍ਰਧਾਨ ਬਣਾਇਆ ਸੀ ।ਚਮਨ ਸੈਣੀ ਵੱਲੋਂ ਕੌਂਸਲ ਚੋਣਾਂ ਜਿੱਤਣ ਤੋਂ ਬਾਅਦ ਯੂਨੀਅਨ ਦੀ ਪ੍ਰਧਾਨਗੀ ਛੱਡਣ ਲਈ ਪੇਸ਼ਕਸ਼ ਕੀਤੀ ਗਈ ਸੀ ।ਜਿਸ ਨੂੰ ਦੇਖਦਿਆਂ ਹਲਕਾ ਇੰਚਾਰਜ ਦੀਪਇੰਦਰ ਢਿੱਲੋਂ ਦੇ ਨਿਰਦੇਸ਼ਾਂ ਮੁਤਾਬਕ ਨਗਰ ਕੌਂਸਲ ਪ੍ਰਧਾਨ ਰਣਜੀਤ ਸਿੰਘ ਰੈਡੀ ਦੀ ਅਗਵਾਈ ਵਿੱਚ ਆਸ਼ੂ ਮਹਿੰਦਰੂ ਨੂੰ ਡੇਰਾਬੱਸੀ ਬਸੀ ਮੁਬਾਰਕਪੁਰ ਟਰੱਕ ਓਪਰੇਟਰ ਕੋਆਪਰੇਟਿਵ ਟਰਾਂਸਪੋਰਟ ਸੋਸਾਇਟੀ ਲਿਮਟਿਡ ਦਾ ਪ੍ਰਧਾਨ ਚੁਣ ਲਿਆ ਗਿਆ ।ਦੂਸਰੇ ਅਹੁਦੇਦਾਰਾਂ ਵਿੱਚ ਸੰਤੋਖ ਸਿੰਘ ਜ਼ੀਰਕਪੁਰ ਨੂੰ ਚੇਅਰਮੈਨ , ਜਸਵੰਤ ਸਿੰਘ ਜੱਜ ਨੂੰ ਸੀਨੀਅਰ ਮੀਤ ਪ੍ਰਧਾਨ , ਬਚਿੱਤਰ ਸਿੰਘ ਮੀਤ ਪ੍ਰਧਾਨ , ਪ੍ਰੇਮ ਸਿੰਘ ਜੰਗੀ ਖਜ਼ਾਨਚੀ ਅਤੇ ਅਸ਼ਵਨੀ ਕੌਸ਼ਿਕ ਨੂੰ ਜਨਰਲ ਸਕੱਤਰ ਚੁਣਿਆ ਗਿਆ ।
ਇਸ ਮੌਕੇ ਕੌਂਸਲ ਪ੍ਰਧਾਨ ਰਣਜੀਤ ਸਿੰਘ ਰੈਡੀ ਨੇ ਨਵੀਂ ਚੁਣੀ ਹੋਈ ਕਮੇਟੀ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕੀ ਟਰੱਕ ਆਪ੍ਰੇਟਰਾਂ ਦੀ ਕਿਸੇ ਵੀ ਮੁਸ਼ਕਿਲ ਦੀ ਘੜੀ ਵਿਚ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਹਮੇਸਾਂ ਹਾਜ਼ਰ ਰਹੇ ਹਨ ।ਉਨ੍ਹਾਂ ਟਰੱਕ ਅਪਰੇਟਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਅੱਗੇ ਤੋਂ ਵੀ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ । ਨਵੇਂ ਚੁਣੇ ਪ੍ਰਧਾਨ ਆਸ਼ੂ ਮਹਿੰਦਰੂ ਅਤੇ ਸਮੁੱਚੀ ਟੀਮ ਨੇ ਰਣਜੀਤ ਸਿੰਘ ਰੈਡੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨਗੇ । ਇਸ ਮੌਕੇ ਯੂਨੀਅਨ ਦੇ ਸਾਬਕਾ ਪ੍ਰਧਾਨ ਚਮਨ ਸੈਣੀ,ਨਰੇਸ਼ ਉਪਨੇਜਾ, ਦਵਿੰਦਰ ਸੈਦਪੁਰਾ ,ਭੁਪਿੰਦਰ ਸ਼ਰਮਾ, ਬੰਟੀ ਰਾਣਾ ਤੋਂ ਇਲਾਵਾ ਅਪਰੇਟਰ ਵੱਡੀ ਸੰਖਿਆ ਵਿਚ ਹਾਜ਼ਰ ਸਨ ।
