ਪੰਜਾਬੀਆਂ ਦੀ ਆਸਾਂ ਤੇ ਖਰੀ ਉਤਰੇਗੀ ਆਮ ਆਦਮੀ ਪਾਰਟੀ:ਕੁਲਜੀਤ ਸਿੰਘ ਰੰਧਾਵਾ

 ਪੰਜਾਬੀਆਂ ਦੀ ਆਸਾਂ ਤੇ ਖਰੀ ਉਤਰੇਗੀ ਆਮ ਆਦਮੀ ਪਾਰਟੀ:ਕੁਲਜੀਤ ਸਿੰਘ ਰੰਧਾਵਾ



ਆਮ ਆਦਮੀ ਪਾਰਟੀ ਹਲਕਾ ਡੇਰਾਬਸੀ ਦੇ ਸੀਨੀਅਰ ਆਗੂ ਕੁਲਜੀਤ ਸਿੰਘ ਰੰਧਾਵਾ (ਸੂਬਾ ਪ੍ਰਧਾਨ, ਪੰਜਾਬ ਰਾਜ ਪੰਚਾੲਿਤ ਪ੍ਰੀਸ਼ਦ ਪੰਜਾਬ) ਦੀ ਅਗਵਾਈ ਹੇਠ ਹੋਈ ਪਾਰਟੀ ਦੀ ਇਕ ਛੋਟੀ ਜਿਹੀ ਮੀਟਿੰਗ ਵਿੱਚ ਜਨ ਸੈਲਾਬ ਉਮੜ ਪਿਆ ਅਤੇ ਸੈਂਕੜੇ ਲੋਕ ਆਪ ਪਾਰਟੀ ਵਿੱਚ ਸ਼ਾਮਿਲ ਹੋ ਗਏ। ਕਿਸਾਨੀ ਸੰਘਰਸ਼ ਅਤੇ ਕਰੋਨਾ ਮਹਾਂਮਾਰੀ ਦੌਰਾਨ ਅਕਾਲੀ ਦਲ ਅਤੇ ਕਾਂਗਰਸ ਦਾ ਬੀਜੇਪੀ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਲੋਕ ਵਿਰੋਧੀ ਨੀਤੀਆਂ ਨੇ ਪੰਜਾਬ ਦੀ ਅਵਾਮ ਦੀ ਹਾਲਤ ਤਰਸਯੋਗ ਬਣਾ ਦਿੱਤੀ ਹੈ। ਅਜੋਕੇ ਸਮੇਂ ਵਿੱਚ ਕਿਸਾਨ,ਮਜਦੂਰ,ਵਪਾਰੀ ਵਰਗ,ਟਰਾਂਸਪੋਰਟ ਵਰਗ ਅਤੇ ਨੌਕਰੀ ਪੇਸਾ ਭਾਵ ਹਰ ਵਰਗ ਦਾ ਜੀਣਾ ਮੁਹਾਲ ਹੋ ਗਿਆ ਹੈ।ਅਰਾਜਕਤਾ,ਸਰਕਾਰੀ ਤੰਤਰ ਵਿੱਚ ਫੈਲਿਆ ਭਿ੍ਰਸ਼ਟਾਚਾਰ, ਨਸ਼ਾ,ਮਾਇੰਨਿੰਗ ਮਾਫੀਆ, ਵਧਦੀ ਮਹਿੰਗਾਈ,ਬੇਰੁਜਗਾਰੀ ਅਤੇ ਅਸਮਾਨ ਛੂਹ ਰਹੀ ਪੈਟਰੋਲ,ਡੀਜਲ ਦੀਆਂ ਕੀਮਤਾਂ ਨੇ ਲੋਕਾਂ ਨੂੰ ਵਖਤ ਦੀ ਰੋਜ਼ੀ ਰੋਟੀ ਲਈ ਮੋਹਤਾਜ਼ ਬਣਾ ਕੇ ਰੱਖ ਦਿੱਤਾ ਹੈ। ਕੁਲਜੀਤ ਸਿੰਘ ਰੰਧਾਵਾ ਜੀ ਨੇ ਮੀਟਿੰਗ ਵਿੱਚ ਪਹੁੰਚੇ ਅਤੇ ਪਾਰਟੀ ਵਿੱਚ ਸ਼ਾਮਿਲ ਹੋਵੋ ਹਰ ਵਿਆਕਤੀ ਦਾ ਦਿਲੋਂ ਧੰਨਵਾਦ ਕਰਦਿਆਂ ਹਲਕੇ ਵਾਸੀਆਂ ਲਈ ਨਿਸਵਾਰਥ ਦਿਨ ਰਾਤ ਸੇਵਾ ਕਰਨ ਦਾ ਵਾਇਦਾ ਕੀਤਾ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕੇਜਰੀਵਾਲ ਜੀ ਵਲੋਂ ਐਲਾਨ ਕਿਤੇ 300 ਯੂਨਿਟ ਮੁਫ਼ਤ,24ਘੰਟੇ ਲਗਾਤਾਰ ਬਿਜਲੀ ਅਤੇ ਕੱਟੇ ਕਨੈਕਸ਼ਨ ਮੁੜ ਬਹਾਲ ਕਰਨ ਜਨ ਸੰਵਾਦ ਪ੍ਰਤੀ ਲੋਕਾਂ ਨੂੰ ਜਾਣੂ ਕਰਵਾਉਂਦੇ ਹੋਏ ਸੂਬਾ ਵਾਸੀਆਂ ਨੂੰ ਇੱਕਮੁੱਠ ਹੋ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਕੇ ਕਾਂਗਰਸ ਅਤੇ ਅਕਾਲੀ ਦਲ ਵਰਗੇ ਲੋਟੂ ਟੋਲੇ ਦਾ ਸਫਾਇਆ ਕਰਦੇ ਹੋਏ 2022 ਵਿੱਚ ਆਮ ਆਦਮੀ ਪਾਰਟੀ ਨੂੰ ਵੋਟ ਕਰਨ ਦੀ ਅਪੀਲ ਕੀਤੀ।





एक टिप्पणी भेजें

और नया पुराने