ਧੂਮ ਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ, ਔਰਤਾਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ - ਏਕਤਾ ਨਾਗਪਾਲ

 ਧੂਮ ਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ


ਜ਼ੀਰਕਪੁਰ
ਖੁਸ਼ੀਆਂ-ਖੇੜੇ ਵੰਡਦਾ ਤੀਜ ਦਾ ਤਿਉਹਾਰ ਜ਼ੀਰਕਪੁਰ ਭਾਜਪਾ ਦੀ ਸੀਨੀਅਰ ਆਗੂ ਏਕਤਾ ਨਾਗਪਾਲ ਦੀ ਅਗਵਾਈ ਵਿੱਚ ਸ਼ਹਿਰ ਵਿੱਚ ਔਰਤਾਂ ਨੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਏਕਤਾ ਨਾਗਪਾਲ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ ਨੂੰ ਜਿਊਂਦਾ ਰੱਖਣ ਦੀ ਕੋਸ਼ਿਸ਼ ਕਰਦੇ ਹੋਏ ਇਹ ਤਿਉਹਾਰ ਸਾਡੇ ਤਿਉਹਾਰ ਸਾਡੇ ਆਪਸੀ ਭਾਈਚਾਰੇ ਨੂੰ ਮਜ਼ਬੂਤ ​​ਕਰਦਾ ਹੈ ਅਤੇ ਇਸ ਮੌਕੇ ਸ਼ਹਿਰ ਵਿੱਚ ਵੱਖ ਥਾਵਾਂ ਤੇ ਔਰਤਾਂ ਦਾ ਵਿਸ਼ਾਲ ਇਕੱਠ ਦਰਸਾਉਂਦਾ ਹੈ ਕਿ ਦੇਸ਼ ਦੀਆਂ ਔਰਤਾਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ। ਸ਼ਹਿਰ ਦੇ ਢਕੋਲੀ ਖੇਤਰ ਵਿੱਚ ਕਰਵਾਇਆ ਗਿਆ ਤੀਜ ਮੇਲਾ ਬਹੁਤ ਹੀ ਸ਼ਾਨਦਾਰ ਹੋ ਨਿਬੜਿਆ। ਮੇਲੇ ਵਿੱਚ ਵਿਦਿਆਰਥੀਆਂ, ਵਿਦਿਆਰਥਣਾਂ ਅਤੇ ਹੋਰ ਮੇਲਾ ਵੇਖਣ ਦੇ ਸ਼ੌਕੀਨਾਂ ਦੀ ਭਰਵੀਂ ਭੀੜ ਸੀ, ਜਿਸ ਦਾ ਆਯੋਜਨਾ ਸਾਬਕਾ ਕੌਸਲਰ ਅਤੇ ਜ਼ੀਰਕਪੁਰ ਭਾਜਪਾ ਦੀ ਸੀਨੀਅਰ ਆਗੂ ਏਕਤਾ ਨਾਗਪਾਲ ਵੱਲੋਂ ਕੀਤਾ ਗਿਆ। ਇਸ ਮੌਕੇ ਏਕਤਾ ਨਾਗਪਾਲ ਨੇ ਪੰਜਾਬੀ ਮਾਂ ਬੋਲੀ 'ਤੇ ਸੰਦੇਸ਼ ਵੀ ਦਿੱਤਾ। ਉਨ੍ਹਾਂ ਕਿਹਾ ਕਿ ਇਹ ਪੰਜਾਬੀ ਮਾਂ ਬੋਲੀ ਦੇ ਤਿਉਹਾਰ ਸਾਡੇ ਆਪਸੀ ਭਾਈਚਾਰੇ ਨੂੰ ਹੋਰ ਮਜਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਇਹ ਮੇਲੇ ਵਿੱਚ ਇਕੱਠੀਆਂ ਹੋਈਆਂ ਔਰਤਾਂ ਦਾ ਹੜ੍ਹ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਦੇਸ਼ ਦੀਆਂ ਔਰਤਾਂ ਕਿਸੇ ਵੀ ਖੇਤਰ ਵਿੱਚ ਪਿਛੇ ਨਹੀਂ ਹਨ। ਆਯੋਜਨ ਵਿੱਚ ਸ਼ਹਿਰ ਦੀਆਂ ਸਾਰੀਆਂ ਔਰਤਾਂ ਨੇ ਸ਼ਮੂਲੀਅਤ ਕੀਤੀ ਅਤੇ ਉਨ੍ਹਾਂ ਨੇ ਇਸ ਤਿਉਹਾਰ ਦਾ ਅਨੰਦ ਮਾਣਿਆ। ਜ਼ਿਕਰਯੋਗ ਹੈ ਕਿ ਇਹ ਕੋਰੋਨਾ ਕਾਲ ਤੋਂ ਬਾਅਦ ਪਹਿਲਾ ਤੀਜ਼ ਮੇਲਾ ਸੀ। ਮੇਲੇ ਵਿੱਚ ਇਸ ਮੌਕੇ ਪੰਜਾਬੀ ਅਤੇ ਹੋਰ ਭਾਸ਼ਾਵਾਂ ਦੇ ਗੀਤਾਂ ਨੇ ਮੇਲੇ ਦੀ ਰੌਣਕ ਨੂੰ ਹੋਰ ਵੀ ਵਧਾ ਦਿੱਤਾ।

एक टिप्पणी भेजें

और नया पुराने